• ਗੁਰਬਾਣੀ ਨੋ ਗੁਰੂ ਰੂਪ ਜਾਨਣਾ, ਜੀਵਨ ਨੋ ਸਚਿਆਰ ਕਰਨਾ ਅਤੇ ਹੋਰ ਜੀਆਂ ਨਾਲ ਭੀ ਸਾਂਝ ਕਰਨੀ।

  • ਗੁਰਬਾਣੀ ਦੀ ਸੇਵਾ- ਸਹੀ ਢੰਗ ਨਾਲ ਗੁਰਬਾਣੀ ਉਚਾਰਣ, ਗੁਰਬਾਣੀ ਵਿਆਕਰਣ, ਗੁਰਬਾਣੀ ਦੇ ਸਬਦ ਜੋੜ, ਗੁਰਬਾਣੀ ਦੇ ਸਬਦ ਰੂਪ, ਗੁਰਬਾਣੀ ਸਬਦਾਂ ਦੀ ਉਤਪਤੀ |

  • ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ- ਗੁਰੂ ਨਾਨਕ ਸਿਖ ਸਭਾ ਗੁਰਮੁਖੀ ਲਿਪੀ ਦੇ ਜਨਮ ਅਤੇ ਵਿਕਾਸ ਲਈ ਬਹੁਤ ਡੂੰਗਾ ਅਧਿਅਨ ਕਰ ਰਹੀ ਹੈ। ਅਸੋਕ ਕਾਲ (੨੦੦-੩੦੦ ਈਸਾ ਪੂਰਬ) ਅਤੇ ਓਸ ਤੋਂ ਭੀ ਪਹਿਲਾਂ ਦੇ ਜੋ ਭੀ ਬੋਲੀ ਨੋ ਲਿਖਣ ਲਈ ਸਾਧਨ ਵਰਤੇ ਜਾਂਦੇ ਸਨ  ਓਹਨਾਂ ਦੀਆਂ ਤਸਵੀਰਾਂ/ਚਿਤਰਾਂ, ਪੁਰਾਤਨ ਗਰੰਥਾਂ, ਤਾਂਬਰ ਪਤਰ ਆਦੀ ਦਾ ਅਧਿਅਨ ਕੀਤਾ ਜਾਂਦਾ ਹੈ ਤਾਂ ਜੋ ਪਤਾ ਲਗ ਸਕੇ ਕਿ ਗੁਰਮੁਖੀ ਲਿਪੀ ਕਿਸ ਤਰਾਂ ਹੋਂਦ ਵਿਚ ਆਈ ਅਤੇ ਇਸ ਵਿਚ ਕਿਵੇਂ ਬਦਲਾਅ ਆਏ।

  • ਗੁਰਬਾਣੀ-ਚਟਸਾਲ- ਗੁਰੂ ਨਾਨਕ ਸਿਖ ਸਭਾ ਵਲੋਂ ਗੁਰਬਾਣੀ-ਚਟਸਾਲ (School) ਭੀ ਆਰੰਭ ਕੀਤਾ ਜਾਵੇਗਾ ਜਿਥੇ ਅੋਨਲਾਈਨ ਅਤੇ ਸਥਾਨ ਉਪਰ ਭੀ ਪੜਾਇਆ ਜਾਵੇਗਾ।

  • ਪੁਰਾਤਨ ਹਥਲਿਖਤ ਪੋਥੀਆਂ ਦੀ ਸੰਭਾਲ ਕਰਨੀ- ਗੁਰੂ ਨਾਨਕ ਸਿਖ ਸਭਾ ਦੇ ਸਥਾਨ ਉਤੇ ਇਕ ਪੁਸਤਕਾਲਿਆ (Library) ਭੀ ਬਣਾਇਆ ਜਾਵੇਗਾ ਜਿਸ ਵਿਚ ਪੁਰਾਤਨ ਪੋਥੀਆਂ, ਗਰੰਥ ਅਤੇ ਹੋਰ ਕੀਮਤੀ ਕਿਤਾਬਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।

  • ਗੁਰਬਾਣੀ ਅਜਾਇਬ ਘਰ ਸਥਾਪਤ ਕਰਨਾ- ਗੁਰੂ ਨਾਨਕ ਸਿਖ ਸਭਾ ਦੇ ਸਥਾਨ ਉਤੇ ਇਕ ਗੁਰਬਾਣੀ ਅਜਾਇਬ ਘਰ ਭੀ ਬਣਾਇਆ ਜਾਵੇਗਾ ਜਿਥੇ ਗੁਰਬਾਣੀ ਵਿਚ ਆਈਆਂ ਵਸਤਾਂ ਜੋ ਅਜ ਅਲੋਪ ਹੋ ਰਹੀਆਂ ਹਨ, ਜਿਵੇਂ- ਚਰਖਾ, ਹਲ, ਹਰਟ, ਕੋਹਲੂ ਆਦੀ ਨੋ ਅਜਾਇਬ ਘਰ ਵਿਚ ਲਿਆ ਕੇ ਰਖਿਆ ਜਾਵੇਗਾ ਤਾਂ ਜੋ ਅਗਲੀਆਂ ਪੀੜੀਆਂ ਨੋ ਇਹਨਾਂ ਤੋਂ ਜਾਣੂ ਕਰਵਾਇਆ ਜਾ ਸਕੇ।

  • ਇਹ ਸਾਰੀਆਂ ਸੇਵਾਵਾਂ ਗੁਰੂ ਨਾਨਕ ਸਿਖ ਸਭਾ ਦੇ ਗੁਰਸਿਖ ਸੇਵਕਾਂ ਦੇ ਤਨ ਅਤੇ ਧਨ ਦੇ ਦਸਵੰਧ ਨਾਲ ਹੋ ਰਹੀਆਂ ਹਨ। ਕਿਸੇ ਭੀ ਮਨਮਤੀ ਸਭਾ, ਭੇਖ-ਪੁਜਾਰੀ, ਮਸਂਦ-ਮਸਂਦੀਏ ਨਾਲ ਅਸਾਡਾ ਕੋਈ ਭੀ ਮੇਲ ਮਿਲਾਪ ਨਹੀਂ ਹੈ, ਗੁਰੂ ਨਾਨਕ ਸਿਖ ਸਭਾ ਦਾ ਸੀਸ ਕੇਵਲ ਤਾਂ ਕੇਵਲ ਗੁਰਬਾਣੀ (ੴ……..ਤਨੁ ਮਨੁ ਥੀਵੈ ਹਰਿਆ ॥) ਅਗੇ ਝੁਕਦਾ ਹੈ।

  • ਦਾਸਿਨਦਾਸ- ਗੁਰੂ ਨਾਨਕ ਸਿਖ ਸਭਾ (ਇੰਕ) 

  • ਪਤਾ- GNSS@GurooNaanakSikhSabhaa.com

Trending