ਦੇਸ-ਵਿਦੇਸ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸਰਬਤ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਗੁਰੂ ਨਾਨਕ ਸਿਖ ਸਭਾ ਇੰਕ. (Guroo Naanak Sikh Sabha Inc.) ਜਨਵਰੀ ੨੦੧੮ ਵਿਚ ਅਮੇਰਿਕਾ ਦੀ ਨਿਊਜਰਸੀ ਵਿਚ ਨਾਨ ਪਰੋਫਿਟ ਰਜਿਸਟਰ ਸਭਾ ਹੈ। ਇਹ ਸਭਾ ਕੇਵਲ ਗੁਰਬਾਣੀ ਨੂੰ ਸਮਰਪਿਤ ਹੈ।

               ਗੁਰੂ ਨਾਨਕ ਸਿਖ ਸਭਾ ਇਕ ਗੁਰਬਾਣੀ ਦਾ ਖੋਜ ਕੇਂਦਰ ਸਥਾਪਿਤ ਕਰਨ ਦਾ ਉਪਰਾਲਾ ਕਰ ਰਹੀ ਹੈ। ਇਸ ਖੋਜ ਕੇਂਦਰ ਵਿਚ:

  • ਗੁਰਬਾਣੀ ਦੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਪਿਛੋਕੜ ਅਤੇ ਵਿਕਾਸ ਉਪਰ ਡੂਂਘਾ ਅਧਿਅਨ ਕੀਤਾ ਜਾਵੇਗਾ।

  • ਗੁਰਬਾਣੀ ਦੀ ਭਾਸ਼ਾ ਅਤੇ ਲਿਪੀ ਦੇ ਨਾਲ ਸੰਬੰਧਤ ਦੁਰਲਭ ਪੁਸਤਕਾਂ ਦਾ ਸੰਗ੍ਰਿਹ ਕਰਕੇ ਪੁਸਤਕਾਲਿਆ (Library) ਬਣਾਇਆ ਜਾਵੇਗਾ।

  • ਜਿਹਨਾਂ ਵਸਤਾਂ ਦਾ ਗੁਰਬਾਣੀ ਵਿਚ ਜਿਕਰ ਆਇਆ ਅਤੇ ਸਹਿਜੇ-ਸਹਿਜੇ ਅਲੋਪ ਹੋ ਰਹੀਆਂ ਹਨ ਜਿਵੇਂ- (ਚਰਖਾ, ਕੋਲੂ, ਚਕੀ, ਚਕ, ਹਰਟ ਆਦਿ) ਦੀ ਸਂਭਾਲ ਲਈ ਅਜਾਇਬ ਘਰ ਬਣਾਇਆ ਜਾਵੇਗਾ।

  • ਇਕ ਚਟਸਾਲ (School) ਵੀ ਹੋਵੇਗੀ ਜਿਥੇ ਗੁਰਮੁਖੀ ਅਖਰਬੋਧ, ਗੁਰਬਾਣੀ ਬਿਆਕਰਨ ਆਦਿ ਪੜਾਇਆ ਜਾਵੇਗਾ।

  • ਇਕ ਨਿਵਾਸ ਸਥਾਨ ਵੀ ਹੋਵੇਗਾ ਜਿਥੇ ਆਏ ਯਾਤਰੂਆਂ ਦੇ ਠਹਿਰਨ ਲਈ ਯੋਗ ਪ੍ਰਬੰਧ ਹੋਵੇਗਾ।

  • ਇਸ ਸਥਾਨ ਦੇ ਨਾਲ ਜਮੀਨ ਵੀ ਹੋਵੇਗੀ ਜਿਥੇ ਸੇਵਾਦਾਰਾਂ ਵਲੋਂ ਕੁਦਰਤੀ ਖੇਤੀ ਅਤੇ ਹੋਰ ਕਈ ਰੁਖ ਬੂਟੇ ਲਾਏ ਜਾਣਗੇ।

             ਇਹ ਸਭਾ ੨੦੦੩ ਤੋਂ ਹੀ ਗੁਰਬਾਣੀ ਦੀ ਸੇਵਾ ਵਿਚ ਲਗੀ ਹੋਈ ਹੈ:

  1. ਗੁਰਬਾਣੀ ਦੀਆਂ ਬਹੁਤ ਸਾਰੀਆਂ ਆਡੀਓ-ਵੀਡੀਓ ਰਿਕਾਰਡ ਕਰਕੇ ਇੰਟਰਨੈਟ ਉਪਰ ਪਾਈਆਂ ਗਈਆਂ ਹਨ।

  2. ਫਰਵਰੀ ੨੦੧੨ ਤੋਂ ਨਵੰਬਰ ੨੦੧੬ ਤਕ ਹਜਾਰਾਂ ਘੰਟੇ ਲਗਾ ਕੇ ਸੰਪੂਰਨ ਬਚਿਤਰ ਨਾਟਕ ਰਿਕਾਰਡ ਕਰਕੇ (BN001-BN555) ਇੰਟਰਨੈਟ ਉਪਰ ਪਾਇਆ ਹੈ।

  3. ਸਤੰਬਰ ੨੦੧੭ ਤੋਂ ਗੁਰੂ ਨਾਨਕ ਸਿਖ ਸਭਾ ਵਲੋਂ ਗੁਰਬਾਣੀ ਦੀ ਭਾਸ਼ਾ ਅਤੇ ਗੁਰਮੁਖੀ ਲਿਪੀ ਦਾ ਪਿਛੋਕੜ ਅਤੇ ਵਿਕਾਸ ਕਿਵੇਂ ਹੋਇਆ, ਉਪਰ ਡੂੰਘਾ ਅਧਿਅਨ ਕੀਤਾ ਜਾ ਰਿਹਾ ਹੈ। ਇਸ ਅਧਿਅਨ ਵਿਚ ਕਈ ਨਵੀਆਂ ਪੁਸਤਕਾਂ ਲਭੀਆਂ ਪਰ ਉਹ ਬਾਜਾਰ ਵਿਚ ਉਪਲਭਧ ਨਹੀਂ ਸਨ, ਐਸੀਆਂ ਕਈ ਪੁਸਤਕਾਂ ਨੂੰ ਇੰਟਰਨੈਟ ਤੋਂ ਉਤਾਰ ਕੇ ਪ੍ਰਿੰਟ ਅਤੇ ਜਿਲਦ ਕੀਤਾ।

                  ਧੰਨਵਾਦੀ- ਗੁਰੂ ਨਾਨਕ ਸਿਖ ਸਭਾ ਇੰਕ. (Guroo Naanak Sikh Sabha Inc.)

                             ਈਮੇਲ- GNSS@GurooNaanakSikhSabhaa.com

                           

 

 

Trending