
ਇਹ ਤਸਵੀਰ ਗੁਰੂਦੁਆਰਾ ਸਿਰੀ ਕਰਤਾਰਪੁਰ ਹੈ, ਜੋ ਪੰਜਾਬ (ਪਾਕਿਸਤਾਨ) ਵਿਚ ਰਾਵੀ ਦਰਿਆ ਦੇ ਉਤਰੀ ਕੰਢੇ ਤੇ ਸੁਸੋਭਿਤ ਹੈ ਅਤੇ ਬਟਾਲਾ ਇਥੋਂ ਕਰੀਬ ੨੧ ਮੀਲ ਦੂਰ ਦਖਣ ਵਾਲੇ ਪਾਸੇ ਨੂਂ ਹੈ। ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ ੧੫੧੫ ਈ: ਦੇ ਅਖੀਰ ਵਿਚ ਵਸਾਇਆ ਸੀ, ਜਦੋਂ ਗੁਰੂ ਜੀ ਪਹਿਲੀ ਪ੍ਰਚਾਰਕ ਯਾਤਰਾ(ਉਦਾਸੀ) ਤੋਂ ਵਾਪਸ ਮੁੜਕੇ ਤਲਵੰਡੀ ਮਾਤਾ-ਪਿਤਾ ਨੂੰ ਮਿਲਣ ਉਪਰੰਤ ਪਖੋਕੇ ਰੰਧਾਵੇ ਆਪਣੀ ਪਤਨੀ ਅਤੇ ਬਚਿਆਂ ਨੂੰ ਮਿਲਣ ਆਏ ਸਨ। ੧੫੨੧ਈ: ਵਿਚ ਗੁਰੂ ਜੀ ਆਪਣੀ ਤੀਜੀ ਪ੍ਰਚਾਰਕ ਯਾਤਰਾ(ਉਦਾਸੀ) ਤੋਂ ਵਾਪਸ ਆ ਕੇ ਪਕੇ ਤੌਰ ਤੇ ਇਥੇ ਟਿਕ ਗਏ ਅਤੇ ਆਪਣੇ ਅੰਤਲੇ ਸਮੇਂ ਤਕ ਇਥੇ ਹੀ ਰਹੇ।